ਕਾਲਜ ਵਿੱਚ ਆਨਲਾਈਨ ਕਲਾਸਾਂ ਬਣੀਆਂ ਵਰਦਾਨ
(ਕਾਲਜ ਵਿੱਚ ਆਨਲਾਈਨ ਕਲਾਸਾਂ ਬਣੀਆਂ ਵਰਦਾਨ) ਕੋਵਿਡ-19(ਕਰੋਨਾ ਵਾਇਰਸ) ਜਿਹੀ ਭਿਆਨਕ ਮਹਾਂਮਾਰੀ ਕਾਰਨ ਦੁਨੀਆਂ ਭਰ ਵਿੱਚ ਲਾਕਡਾਊਨ ਚੱਲ ਰਿਹਾ ਹੈ। ਇਸ ਨੇ ਵਿਦਿਆਰਥੀਆਂ ਨੂੰ ਵੀ ਘਰਾਂ ਵਿੱਚ ਬੰਦ ਕਰ ਦਿੱਤਾ ਹੈ। ਜਿਸ ਕਾਰਨ ਸਿਲੇਬਸ ਅਤੇ ਬੱਚਿਆਂ ਦੇ ਭਵਿੱਖ ਉੱਪਰ ਬੁਰਾ ਅਸਰ ਪੈ ਰਿਹਾ ਹੈ। ਇਸ ਘਾਟੇ ਦੀ ਭਰਭਾਈ ਲਈ ਵਿੱਦਿਆ ਰਤਨ ਕਾਲਜ ਫ਼ਾਰ ਵੂਮੈਨ,ਖੋਖਰ ਵਿਖੇ ਲਗਾਤਾਰ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਜਿਸ ਦੀ ਅਗਵਾਈ ਕਾਲਜ ਦੇ ਪ੍ਰਿੰਸੀਪਲ ਮੈਡਮ ਮਨਦੀਪ ਸ਼ਰਮਾ ਵੱਲੋਂ ਕੀਤੀ ਜਾ ਰਹੀ ਹੈ। ਇਨ੍ਹਾਂ ਕਲਾਸਾਂ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪੜ੍ਹਾਈ ਨਾਲ ਜੋੜ ਕੇ ਰੱਖਣਾ ਤਾਂ ਹੈ ਹੀ ਨਾਲੋ ਨਾਲ ਮਹਾਂਮਾਰੀ ਤੋਂ ਵੀ ਚੌਕਸ ਰੱਖਣਾ ਹੈ। ਕਾਲਜ ਵੱਲੋਂ ਚਲਾਈ ਜਾਂਦੀ 'ਜਿਮੋੰਗ ਅੈਪ' ਤੋਂ ਇਲਾਵਾ ਪ੍ਰਾਅਧਿਆਪਕਾਂ ਦੁਆਰਾ ਜੂਮ ਐਪ, ਮੀਟਿੰਗ, ਵੀਡੀਓ ਤੇ ਆਡੀਓ ਕਲਿੱਪ, ਹੱਥੀਂ ਤਿਆਰ ਕੀਤੇ ਨੋਟਿਸ, ਕਾਨਫਰੰਸਿੰਗ ਕਾਲ, ਪੀ.ਡੀ.ਐਫ. ਵਗੈਰਾ ਦੀ ਮਦਦ ਨਾਲ ਰੋਜ਼ਾਨਾ ਕਲਾਸਾਂ ਲਗਾਈਆਂ ਜਾਂਦੀਆਂ ਹਨ। ਇਨ੍ਹਾਂ ਸਭ ਦਾ ਉਦੇਸ਼ ਵਿਦਿਆਰਥੀਆਂ ਨੂੰ ਸਮੈਸਟਰ ਦਾ ਸਿਲੇਬਸ ਪੂਰਾ ਕਰਵਾਉਣਾ ਹੈ ਤਾਂ ਜੋ ਲਾਕਡਾਊਨ ਕਰਕੇ ਬੱਚਿਆਂ ਦੀ ਪੜ੍ਹਾਈ ਉੱਤੇ ਕੋਈ ਮਾਰੂ ਅਸਰ ਨਾ ਪਵੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵੀ ਵਿਦਿਆਰਥੀਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਵੈੱਬਸਾਈਟ ਤੇ ਆਈ.ਸੀ.ਟੀ. ਇੰਨਸੀਏਟਿਵ. ਈ. ਲਰਨਿੰਗ ਲਾਂਚ ਕੀਤਾ ਗਿਆ। ਜਿਸ ਦੀ ਮੱਦਦ ਨਾਲ ਅਧਿਆਪਕ ਵੱਖ ਵੱਖ ਵਿਸ਼ਿਆਂ ਨੂੰ ਹੋਰ ਜ਼ਿਆਦਾ ਸੁਚਾਰੂ ਢੰਗ ਨਾਲ ਪੜ੍ਹਾ ਸਕਣ। (ਕਮੇਟੀ ਗਠਤ) ਕਾਲਜ ਦੇ ਚੇਅਰਮੈਨ ਸ੍ਰੀ ਚੈਰੀ ਗੋਇਲ ਅਤੇ ਐਮ. ਡੀ. ਹਿਮਾਸ਼ੂ ਗਰਗ ਜੀ ਨੇ ਕਿਹਾ ਕਿ ਇਸ ਮਹਾਂਮਾਰੀ ਦੇ ਦੌਰ ਵਿੱਚ ਜਿੱਥੇ ਪੂਰੀ ਮਾਨਵਤਾ ਇਸ ਦਾ ਕਹਿਰ ਝੱਲ ਰਹੀ ਹੈ। ਉਥੇ ਅਜਿਹੇ ਸਮੇਂ ਵਿਚ ਕਾਲਜ ਮੈਨੇਜਮੈਂਟ ਸਟਾਫ਼ ਅਤੇ ਵਿਦਿਆਰਥੀਆਂ ਦੇ ਨਾਲ ਖੜਾ ਹੈ। ਉਨ੍ਹਾਂ ਪ੍ਰਿੰਸੀਪਲ ਮੈਡਮ ਅਤੇ ਸਟਾਫ ਦੀ ਸ਼ਲਾਘਾ ਕੀਤੀ ਅਤੇ ਕਿਹਾ ਲਾਕਡਾਊਨ ਨੂੰ ਪੂਰੀ ਪਾਬੰਦੀ ਨਾਲ ਨਿਭਾਉਂਦੇ ਹੋਏ ਇਸ ਤਰ੍ਹਾਂ ਦੀਆਂ ਆਨਲਾਈਨ ਕਲਾਸਾਂ ਹੀ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਸਕਦੀਆਂ ਹਨ। ਇਨ੍ਹਾਂ ਕਲਾਸਾਂ ਦੁਆਰਾ ਬੱਚੇ ਆਪਣਾ ਸਿਲੇਬਸ ਪੂਰਾ ਕਰ ਰਹੇ ਹਨ ਅਤੇ ਪ੍ਰੀਖਿਆ ਲਈ ਤਿਆਰ ਵੀ ਹੋ ਰਹੇ ਹਨ।