ਪ੍ਰੋ. ਸਤਗੁਰ ਸਿੰਘ ਦੁਆਰਾ 'ਗੁਰਬਾਣੀ ਅੰਤਰਸੰਵਾਦ ਸਮਰੂਪਕਤਾ
(ਜਰੂਰੀ ਨੋਟ) ਵਿਦਿਆ ਰਤਨ ਕਾਲਜ ਫਾਰ ਵੂਮੈਨ, ਖੋਖਰ ਕਲਾਂ ਵਿਖੇ ਨਵੰਬਰ ਦੇ ਪਹਿਲੇ ਹਫ਼ਤੇ ਪ੍ਰੋ. ਸਤਗੁਰ ਸਿੰਘ ਦੁਆਰਾ 'ਗੁਰਬਾਣੀ ਅੰਤਰਸੰਵਾਦ ਸਮਰੂਪਕਤਾ'(Tree box Criticism) ਨਵੀਂ ਆਲੋਚਨਾ ਵਿਧੀ ਦਾ ਅਗਾਜ ਕੀਤਾ ਜਾ ਰਿਹਾ ਹੈ। ਜੇਕਰ ਕੋਈ ਗ੍ਰੈਜੂਏਸ਼ਨ /ਪੋਸਟ ਗ੍ਰੈਜੂਏਸ਼ਨ ਵਿਦਿਆਰਥੀ ਇਸ ਸਮੀਖਿਆ ਪ੍ਰਣਾਲੀ ਵਿੱਚ ਕਾਰਜ ਕਰਨਾ ਚਾਹੁੰਦਾ ਹੋਵੇ,ਉਹ ਕਰ ਸਕਦਾ ਹੈ। ਉਸ ਵਿਦਿਆਰਥੀ ਦੀ ਕੀਤੀ ਸਮੀਖਿਆ ਜਾਂ ਪੜ੍ਹਿਆ ਕੋਈ ਖੋਜ-ਪੱਤਰ 'ਅਨਹਦ ਪਬਲੀਕੇਸ਼ਨ,ਸੰਗਰੂਰ' ਵੱਲੋਂ ਛਾਪਿਆ ਜਾਵੇਗਾ। ਵੀਹ ਸਫਿਆਂ ਤੋਂ ਉੱਪਰ ਸਮੀਖਿਆ ਕਰਨ ਵਾਲੇ ਵਿਦਿਆਰਥੀ ਨੂੰ ਆਈ.ਅੈਸ.ਬੀ.ਅੈਨ.(ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ) ਵੀ ਦਿੱਤਾ ਜਾਵੇਗਾ। ਇਸ ਦਾ ਵਿਦਿਆਰਥੀਆਂ ਨੂੰ ਇੰਟਰਵਿਊਜ਼ ਵਿੱਚ ਬਹੁਤ ਫਾਇਦਾ ਹੋਵੇਗਾ। ਖਾਸ ਕਰ ਸਾਹਿਤ ਦੇ ਵਿਦਿਆਰਥੀਆਂ ਲਈ ਇਹ ਖੋਜ ਲਾਹੇਵੰਦ ਹੋਵੇਗੀ ਕਿਉਂਕਿ ਇਹ ਆਲੋਚਨਾ ਵਿਧੀ ਬਿਲਕੁਲ ਨਵੀਂ ਹੈ। Prof. Satgur Singh ?+91 98723 77057 ਪ੍ਰਿੰਸੀਪਲ