Home     |     Webmail     |     Contact Us

ਵਿੱਦਿਆ ਰਤਨ ਕਾਲਜ ਵਿਚ ਮਨਾਇਆ ਗਿਆ 15 ਅਗਸਤ ਦਾ ਦਿਹਾੜਾ

ਵਿੱਦਿਆ ਰਤਨ ਕਾਲਜ ਖੋਖਰ ਕਲਾਂ ਵਿਖੇ 15 ਅਗਸਤ ਦਾ ਦਿਹਾੜਾ ਮਨਾਇਆ ਗਿਆ| ਇਸ ਦਿਨ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਦੇ ਪੋਸਟਰ ਮੁਕਾਬਲੇ, ਭਾਸ਼ਣ ਮੁਕਾਬਲੇ, ਕਰਵਾਏ ਗਏ| ਕਾਲਜ ਦੇ ਪ੍ਰਿੰਸੀਪਲ ਡਾਕਟਰ ਮਨਦੀਪ ਸ਼ਰਮਾ ਵੱਲੋਂ ਕਾਲਜ ਵਿੱਚ ਤਿਰੰਗਾ ਲਹਿਰਾਇਆ ਗਿਆ| ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਤਿਰੰਗੇ ਨੂੰ ਸਲਾਮੀ ਦਿੱਤੀ| ਇਸ ਮੌਕੇ ਕਾਲਜ ਦੇ ਚੇਅਰਮੈਨ ਸ੍ਰੀ ਚੈਰੀ ਗੋਇਲ ਅਤੇ ਐਮ.ਡੀ.ਹਿਮਾਂਸ਼ੂ ਗਰਗ ਜੀ ਨੇ ਕਿਹਾ ਕੇ ਇਹ ਦਿਨ ਹਰ ਭਾਰਤੀ ਦੇ ਜੀਵਨ ਦੇ ਵਿੱਚ ਅਹਿਮ ਸਥਾਨ ਰੱਖਦਾ ਹੈ। ਅਸੀਂ ਆਪਣੇ ਵੀਰ ਸ਼ਹੀਦਾਂ ਕਰਕੇ ਹੀ ਇਸ ਆਜ਼ਾਦੀ ਦੀ ਹਵਾ ਵਿੱਚ ਸਾਹ ਲੈ ਰਹੇ ਹਾਂ।