Home     |     Webmail     |     Contact Us

ਵਿੱਦਿਆ ਰਤਨ ਕਾਲਜ ਬਣਿਆ ਇਲਾਕੇ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ !

ਵਿੱਦਿਆ ਰਤਨ ਕਾਲਜ ਖੋਖਰ ਕਲਾਂ ਵਿਖੇ ਸੈਸ਼ਨ 23- 24 ਦੇ ਦਾਖਲਿਆਂ ਲਈ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੈ| ਹਰ ਰੋਜ ਵੱਡੀ ਗਿਣਤੀ ਵਿੱਚ ਵਿਦਿਆਰਥੀ ਆਪਣੀ ਰਜਿਸਟ੍ਰੇਸ਼ਨ ਲਈ ਕਾਲਜ ਵਿੱਚ ਸ਼ਿਰਕਤ ਕਰ ਰਹੇ ਹਨ। ਕਾਲਜ ਦਾ ਆਨਲਾਈਨ ਸਿਸਟਮ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ ਹੈ| ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਇਹ ਇਲਾਕੇ ਦਾ ਵਧੀਆ ਲੜਕੀਆਂ ਦਾ ਕਾਲਜ ਹੈ।ਕਾਲਜ ਦੇ ਵਿਦਿਆਰਥੀਆਂ ਦੁਆਰਾ ਸਭਿਆਚਾਰਕ, ਖੇਡਾਂ, ਅਤੇ ਸਮੇਂ ਸਮੇਂ ਤੇ ਹੋਏ ਪੰਜਾਬੀ ਯੂਨੀਵਰਸਿਟੀ ਦੇ ਬਹੁਤ ਸਾਰੇ ਮੁਕਾਬਲਿਆਂ ਵਿੱਚ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਦੀ ਲਾਇਬਰੇਰੀ ਇਲਾਕੇ ਦੀ ਪਹਿਲੀ ਆਨਲਾਈਨ ਲਾਇਬਰੇਰੀ ਹੈ। ਐਸ. ਸੀ.ਵਿਦਿਆਰਥੀਆਂ ਦੀ ਪੜ੍ਹਾਈ ਮੁਫ਼ਤ ਕਰਵਾਈ ਜਾਂਦੀ ਹੈ। ਇਸ ਕੈਟੇਗਰੀ ਨਾਲ ਸੰਬੰਧਤ ਵਿਦਿਆਰਥੀਆਂਨੂੰ ਫੀਸਾਂ ਵਿੱਚ ਰਿਆਇਤ ਵੈਲਫੇਅਰ ਦੇ ਨਿਯਮਾਂ ਅਨੁਸਾਰ ਦਿੱਤੀ ਜਾਂਦੀ ਹੈ।ਕਾਲਜ ਵਿੱਚ ਵਿਦਿਆਰਥਣਾਂ ਨੂੰ ਹੋਰ ਸੁਵਿਧਾਵਾਂ ਤੋਂ ਬਿਨਾਂ ਵੈਨ ਦੀ ਸਵਿਧਾ ਵੀ ਦਿੱਤੀ ਜਾਂਦੀ ਹੈ। ਕਾਲਜ ਦੇ ਪ੍ਰਿੰਸੀਪਲ ਡਾਕਟਰ ਸ਼ਰਮਾ ਜੀ ਨੇ ਕਿਹਾ ਕਿ ਵਿਦਿਆ ਰਤਨ ਕਾਲਜ ਹਮੇਸ਼ਾਂ ਤੋਂ ਹੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਰਿਹਾ ਹੈ। ਕਾਲਜ ਦੇ ਚੇਅਰਮੈਨ ਸ੍ਰੀ ਚੈਰੀ ਗੋਇਲ ਅਤੇ ਐਮ.ਡੀ.ਹਿਮਾਂਸ਼ੂ ਗਰਗ ਜੀ ਨੇ ਕਿਹਾ ਕਿ ਸਾਡੀ ਸੰਸਥਾ ਦਾ ਮੰਤਵ ਗੁਣਾਤਮਕ ਸਿੱਖਿਆ ਦੇਣਾ ਹੈ।