Home     |     Webmail     |     Contact Us

ਵਿਦਿਆ ਰਤਨ ਕਾਲਜ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ|

ਵਿਦਿਆ ਰਤਨ ਕਾਲਜ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ|

ਵਿਦਿਆ ਰਤਨ ਕਾਲਜ ਦਾ ਸੀਨੀਅਰ ਸੈਕੰਡਰੀ ਕਲਾਸ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ| ਕਮਰਸ ਵਿਭਾਗ ਦੀ ਵਿਦਿਆਰਥਨ ਅਰਪਿਤਾ ਨੇ 440 ਅੰਕ, ਮੈਡੀਕਲ ਦੀ ਵਿਦਿਆਰਥਣ| ਖੁਸ਼ਪ੍ਰੀਤ ਕੌਰ ਨੇ 403 ਅੰਕ, ਆਰਟਸ ਵਿਭਾਗ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ 437 ਅੰਕ, ਨਨ ਮੈਡੀਕਲ ਵਿੱਚੋਂ ਰਵਿੰਦਰ ਕੌਰ ਨੇ 388 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲੇ ਸਥਾਨ ਹਾਸਿਲ ਕੀਤੇ| ਕਾਲਜ ਪ੍ਰਿੰਸੀਪਲ ਡਾਕਟਰ ਮਨਦੀਪ ਸ਼ਰਮਾ ਨੇ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਚੰਗੇ ਨੰਬਰ ਪ੍ਰਾਪਤ ਕਰਨ ਤੇ ਬਹੁਤ ਬਹੁਤ ਵਧਾਈ ਦਿੱਤੀ| ਉਹਨਾਂ ਵਿਦਿਆਰਥੀਆਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ| ਕਾਲਜ ਦੇ ਚੇਅਰਮੈਨ ਸ੍ਰੀ ਚੈਰੀ ਗੋਇਲ ਤੇ ਐਮ.ਡੀ ਹਿਮਾਂਸ਼ੂ ਗਰਗ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਲਈ ਬਹੁਤ ਬਹੁਤ ਵਧਾਈ ਦਿੱਤੀ|