Home     |     Webmail     |     Contact Us

ਕਾਲਜ ਵਿੱਚ ਖੇਡ ਮੁਕਾਬਲੇ ਕਰਵਾਏ ਗਏ

ਵਿਦਿਆ ਰਤਨ ਕਾਲਜ ਖੋਖਰ ਕਲਾਂ ਵਿਖੇ ਸਾਰੇ ਵਿਦਿਆਰਥੀਆਂ ਦੇ ਇੰਟਰ ਡਿਪਾਰਟਮੈਂਟ

ਹੈਂਡ ਬਾਲ ਮੁਕਾਬਲੇ ਕਰਵਾਏ ਗਏ|

ਵਿਦਿਆਰਥੀਆਂ ਨੇ ਇਨਾਂ ਮੁਕਾਬਲਿਆਂ ਦੇ ਵਿੱਚ ਭਾਗ ਲਿਆ| ਮੁਕਾਬਲਿਆਂ ਦੇ ਦੌਰਾਨ ਵਿਦਿਆਰਥੀਆਂ ਦੇ ਵਿੱਚ ਮੁਕਾਬਲੇ ਦੀ ਭਾਵਨਾ ਪੂਰੀ ਸਿਖਰ ਤੇ ਸੀ| ਇਹਨਾਂ ਮੁਕਾਬਲਿਆਂ ਦੇ ਵਿੱਚ ਕਪਤਾਨ ਖੁਸ਼ਪ੍ਰੀਤ ਕੌਰ ਦੀ ਟੀਮ ਜੇਤੂ ਰਹੀ | ਕਾਲਜ ਵਿੱਚ ਇਹ ਮੁਕਾਬਲੇ ਡੀ.ਪੀ.ਆਈ ਸੁਖਦੇਵ ਸਿੰਘ ਦੀ ਦੇਖ ਰੇਖ ਦੇ ਵਿੱਚ ਕਰਵਾਏ ਗਏ| ਜਿਸ ਦੌਰਾਨ ਕਾਲਜ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਰਹੇ| ਇਨਾਂ ਮੁਕਾਬਲਿਆਂ

ਵਿੱਚ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਕਾਲਜ ਪ੍ਰਿੰਸੀਪਲ ਡਾ. ਮਨਦੀਪ ਸ਼ਰਮਾ ਜੀ ਨੇ ਵਧਾਈ ਦਿੱਤੀ ਅਤੇ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਪ੍ਰਿੰਸੀਪਲ ਮੈਡਮ ਵੱਲੋਂ ਸੁਖਦੇਵ ਸਿੰਘ ਡੀ .ਪੀ.ਆਈ ਨੂੰ ਉਹਨਾਂ ਦੇ ਇਸ ਮਿਹਨਤ ਭਰੇ ਕਾਰਜ ਦੇ ਲਈ ਵਧਾਈ ਦਿੱਤੀ ਗਈ| ਕਾਲਜ ਦੇ ਚੇਅਰਮੈਨ ਸ਼੍ਰੀ ਚੈਰੀ ਗੋਇਲ ਤੇ ਐਮ.ਡੀ. ਹਿਮਾਂਸ਼ੂ ਗਰਗ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ| ਉਹਨਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਦਿਆਰਥੀ ਦੀ ਜ਼ਿੰਦਗੀ ਅਹਿਮ ਹਿੱਸਾ ਹਨ ਤੇ ਅਤੇ ਸੰਸਥਾ ਹਮੇਸ਼ਾ ਤੋਂ ਹੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ।